ਖੁਦ ਘਰ ਦੀ ਸਫਾਈ ਕਰਨੀ ਜਿਮ 'ਚ ਪਸੀਨਾ ਵਹਾਉਣ ਦੇ ਬਰਾਬਰ ਹੈ ਪਰ ਯੂਕੇ ਦੀ ਰਿਸਰਚ ਦੱਸਦੀ ਹੈ ਕਿ ਅਜਿਹਾ ਕਰਨਾ ਤੁਹਾਨੂੰ ਬੀਮਾਰ ਕਰ ਸਕਦਾ ਹੈ। ਰਿਸਰਚ ਮੁਤਾਬਕ ਦੁਨੀਆ 'ਚ 81 ਫੀਸਦੀ ਲੋਕਾਂ ਨੂੰ ਘਰ ਦੀ ਖਰਾਬ ਹਵਾ ਦੇ ਚੱਲਦੇ ਸਾਹ ਦੀ ਬੀਮਾਰੀ ਹੋਣ ਦਾ ਖਤਰਾ ਹੈ ਅਤੇ ਇਸ ਦੇ ਪਿੱਛੇ ਕਈ ਮਾਮੂਲੀ ਕਾਰਨ ਹੋ ਸਕਦੇ ਹਨ।
1. ਕੱਪੜੇ ਧੋਣ ਨਾਲ—ਜੇਕਰ ਜ਼ਲਦਬਾਜ਼ੀ ਅਤੇ ਜਗ੍ਹਾ ਦੀ ਕਮੀ ਕਰਕੇ ਤੁਸੀਂ ਘਰ ਦੇ ਅੰਦਰ ਕੱਪੜੇ ਸੁਕਾਉਂਦੇ ਹੋ ਤਾਂ ਤੁਸੀਂ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਦਰਅਸਲ ਇਹ ਘਰ ਦੇ ਅੰਦਰ 4 ਗੁਣਾ ਨਮੀ ਪੈਦਾ ਕਰਦੇ ਹੈ, ਜਿਸ ਨਾਲ ਬੈਕਟੀਰੀਆ ਅਤੇ ਫੰਗਸ ਹੋਣ ਦਾ ਖਤਰਾ ਵੱਧ ਜਾਂਦਾ ਹੈ।
2. ਬਲੀਚ—ਜ਼ਮੀਨ ਅਤੇ ਕੱਪੜਿਆਂ 'ਤੇ ਬਹੁਤ ਜ਼ਿਆਦਾ ਬਲੀਚ ਲਗਾਤਾਰ ਵਰਤੋਂ ਕਰਨੀ ਖਤਰਨਾਕ ਹੈ। ਦਰਅਸਲ ਇਸ 'ਚੋਂ ਨਿਕਲਣ ਵਾਲੇ ਖਤਰਨਾਕ ਤੱਤ ਹਵਾ 'ਚ ਸ਼ਾਮਲ ਹੋ ਜਾਂਦੇ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ 'ਤੇ ਪੈਂਦਾ ਹੈ, ਜੋ ਸਾਹ ਦੇ ਅੰਦਰ ਜਾ ਕੇ ਫੇਫੜਿਆਂ 'ਤੇ ਅਸਰ ਪਾਉਂਦਾ ਹੈ।
3. ਵੈਕਯੂਮਿੰਗ—ਘਰ ਦੀ ਸਫਾਈ ਦੌਰਾਨ ਵੈਕਯੂਮਿੰਗ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਾਰਪੇਟ 'ਚੋਂ ਨਿਕਲਣ ਵਾਲੀ ਧੂੜ ਦੇ ਕਣ, ਪਾਲਤੂ ਜਾਨਵਰਾਂ ਦੇ ਵਾਲ ਅਤੇ ਦੂਜੇ ਕੈਮੀਕਲ ਹੁੰਦੇ ਹਨ। ਸਫਾਈ ਦੌਰਾਨ ਜਾਂ ਚੱਲਣ 'ਤੇ ਇਸ 'ਚੋਂ ਦੂਸ਼ਿਤ ਕਣ ਨਿਕਲਦੇ ਹਨ, ਜੋ ਸਾਹ ਸੰਬੰਧੀ ਬੀਮਾਰੀ ਜਾਂ ਐਲਰਜੀ ਨੂੰ ਜਨਮ ਦਿੰਦੇ ਹਨ।
4. ਖਾਣਾ ਪਕਾਉਣਾ—ਰਸੌਈ ਗੈਸ ਨੇ ਬੇਸ਼ੱਕ ਜ਼ਿੰਦਗੀ ਆਸਾਨ ਕਰ ਦਿੱਤੀ ਹੈ ਪਰ ਉਸ 'ਚੋਂ ਨਿਕਲਣ ਵਾਲੀ ਨਾਈਟ੍ਰੋਜਨ ਡਿ-ਆਕਸੀਡਾਈਟ, ਕਾਰਬਨ ਮੋਨੋ ਆਕਸੀਡੈਂਟ ਅਤੇ ਸਿਹਤ ਲਈ ਓਨੀ ਖਤਰਨਾਕ ਹੈ। ਗਰਮੀਆਂ 'ਚ ਗੈਸ ਬਰਨਰ ਨਾਲ ਘਰ ਦੇ ਅੰਦਰ ਹਰ ਹਫਤੇ 25 ਤੋਂ 33 ਫੀਸਦੀ ਨਾਈਟ੍ਰੋਜਨ ਡਿ-ਆਕਸਾਈਡ ਹਵਾ 'ਚ ਮਿਲਦੀ ਹੈ ਜਦਕਿ ਸਰਦੀਆਂ 'ਚ ਇਹ ਅੰਕੜਾ 35 ਤੋਂ 39 ਫੀਸਦੀ ਹੈ। ਇਸ ਨਾਲ ਸਾਹ ਦੀ ਬੀਮਾਰੀ ਹੋਣ ਦਾ ਖਤਰਾ ਵੱਧਦਾ ਹੈ।
5. ਏਅਰ ਫਰੈੱਸ਼ਨਰ—ਘਰ ਨੂੰ ਮਹਿਕਾਉਣ ਲਈ ਤੁਸੀਂ ਬੇਸ਼ੱਕ ਬਹੁਤ ਸ਼ੌਂਕ ਨਾਲ ਏਅਰ ਫਰੈੱਸ਼ਨਰ ਦੀ ਵਰਤੋਂ ਕਰਦੇ ਹੋ ਪਰ ਇਸ ਦੇ ਨੁਕਸਾਨ ਵੀ ਹਨ, ਖੁਸ਼ਬੂ ਫੈਲਾਉਣ ਵਾਲੇ ਇਨ੍ਹਾਂ ਏਅਰ ਫਰੈੱਸ਼ਨਰਾਂ 'ਚ ਕੈਮੀਕਲ ਹੁੰਦੇ ਹਨ ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਸੁਸਤੀ, ਉਦਾਸੀ ਅਤੇ ਸਾਹ ਦੀ ਬੀਮਾਰੀ ਹੋਣ ਦਾ ਡਰ ਰਹਿੰਦਾ ਹੈ।
ਨੀਂਦ ਨਹੀਂ ਆਉਂਦੀ ਤਾਂ ਪੀਓ ਹਰਬਲ ਚਾਹ
NEXT STORY